ਹਫ਼ਤੇ ‘ਚ 3 ਦਿਨ ਗ੍ਰੀਨ ਟੀ ਪੀਣ ਨਾਲ ਵੱਧ ਸਕਦਾ ਹੈ ਜ਼ਿੰਦਗੀ ਦਾ ਇਕ ਸਾਲ, ਘੱਟ ਹੁੰਦਾ ਹੈ ਸਟ੍ਰੋਕ ਦਾ ਖ਼ਤਰਾ

ਨਵੀਂ ਦਿੱਲੀ : ਹਫਤੇ ਵਿਚ 3 ਵਾਰ ਗ੍ਰੀਨ ਟੀ ਪੀ ਕੇ ਤੁਸੀਂ ਆਪਣੀ ਜ਼ਿੰਦਗੀ ਦਾ ਇਕ ਸਾਲ ਹੋਰ ਵਧਾ ਸਕਦੇ ਹੋ। ਇਸ ਦੀ ਮਦਦ ਨਾਲ ਦਿਲ ਦਾ ਦੌਰਾ ਜਾਂ ਸਟ੍ਰੋਕ ਹੋਣ ਦਾ ਖ਼ਤਰਾ ਘੱਟ ਜਾਂਦਾ ਹੈ। ਇਕ ਅਧਿਐਨ ਮੁਤਾਬਕ ਖੋਜਾਰਥੀਆਂ ਨੇ ਪਾਇਆ ਹੈ ਕਿ ਗਰੀਨ ਟੀ ਵਿਚ ਮੌਜੂਦਾ ਐਂਟੀਆਕਸੀਡੈਂਟ ਦਿਲ ਦੀ ਰੱਖਿਆ ਕਰਨ ਅਤੇ ਲੋਕਾਂ ਨੂੰ ਲੰਬੇ ਸਮੇਂ ਤਕ ਤੰਦਰੁਸਤ ਰੱਖਣ ਲਈ ਮਦਦਗਾਰ ਸਹਾਈ ਹੋ ਸਕਦੀ ਹੈ। ਖੋਜਾਰਥੀਆਂ ਨੇ ਚੀਨ ਵਿਚ ਇਕ ਲੱਖ ਤੋਂ ਜ਼ਿਆਦਾ ਲੋਕਾਂ ਦੀ ਤੰਦਰੁਸਤੀ ‘ਤੇ ਇਸ ਦਾ ਅਧਿਐਨ ਕੀਤਾ ਅਤੇ ਪਾਇਆ ਕਿ ਨਿਯਮਿਤ ਰੂਪ ਨਾਲ ਗ੍ਰੀਨ ਟੀ ਪੀਣ ਵਾਲੇ ਲੋਕ, ਇਸ ਨੂੰ ਨਾ ਪੀਣ ਵਾਲੇ ਲੋਕਾਂ ਦੀ ਤੁਲਨਾ ਵਿਚ ਔਸਤਨ 1.26 ਸਾਲ ਜ਼ਿਆਦਾ ਜੀਉਂਦੇ ਹਨ।

ਇਸ ਨਾਲ ਕੈਂਸਰ ਅਤੇ ਦਿਲ ਦੇ ਦੌਰੇ ਦੇ ਖ਼ਤਰਾ ਕਾਫੀ ਹੱਦ ਤਕ ਘੱਟ ਜਾਂਦਾ ਹੈ।