ਭਿੱਜੇ ਬਦਾਮਾਂ ਨਾਲ ਵੀ ਜ਼ਿਆਦਾ ਫਾਇਦੇਮੰਦ ਹੁੰਦੇ ਹਨ ਭਿੱਜੇ ਛੋਲੇ, ਜਾਣੋ ਕਿਵੇਂ?

ਭਿੱਜੇ ਬਦਾਮ ਸਾਡੀ ਸਿਹਤ ਲਈ ਫਾਇਦੇਮੰਦ ਹੁੰਦੇ ਹਨ, ਇਹ ਗੱਲ ਤਾਂ ਅਸੀਂ ਸਾਰੇ ਜਾਣਦੇ ਹਾਂ। ਪਰ ਕੀ ਤੁਸੀਂ ਜਾਣਦੇ ਹੋ ਕਿ ਭਿੱਜੇ ਛੋਲੇ ਭਿੱਜੇ ਬਦਾਮਾਂ ਨਾਲੋਂ ਵੀ ਜ਼ਿਆਦਾ ਫਾਇਦੇਮੰਦ ਹੁੰਦੇ ਹਨ। ਸ਼ਾਇਦ ਤੁਹਾਨੂੰ ਇਹ ਸੁਣ ਕੇ ਹੈਰਾਨੀ ਹੋ ਰਹੀ ਹੋਵੇਗੀ, ਪਰ ਇਹ ਸੱਚ ਹੈ। ਭਿੱਜੇ ਛੋਲਿਆਂ ‘ਚ ਕਾਰਬੋਹਾਈਡ੍ਰੇਟ, ਪ੍ਰੋਟੀਨ, ਨਮੀ, ਫੈਟ, ਫਾਈਬਰ, ਕੈਲਸ਼ੀਅਮ, ਆਇਰਨ ਤੇ ਵਿਟਾਮਿਨਜ਼ ਪਾਏ ਜਾਂਦੇ ਹਨ ਜਿਸ ਨਾਲ ਇਹ ਸਸਤੀ ਚੀਜ਼ ਵੱਡੀਆਂ ਤੋਂ ਵੱਡੀਆਂ ਬਿਮਾਰੀਆਂ ਨਾਲ ਲੜਨ ‘ਚ ਮਦਦ ਕਰਦਾ ਹੈ। ਇਸ ਨਾਲ ਖ਼ੂਨ ਸਾਫ਼ ਹੁੰਦਾ ਹੈ ਤੇ ਸੁੰਦਰਤਾ ਵਧਦੀ ਹੈ ਤੇ ਇਹ ਦਿਮਾਗ਼ ਵੀ ਤੇਜ਼ ਕਰਦੇ ਹਨ। ਜੇਕਰ ਤੁਸੀਂ ਮੋਟਾਪਾ ਘਟਾਉਣ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਨਾਸ਼ਤੇ ‘ਚ ਰੋਜ਼ਾਨਾ ਭਿੱਜੇ ਛੋਲਿਆਂ ਦਾ ਸੇਵਨ ਕਰੋ।

ਇਮਿਊਨਟੀ ‘ਚ ਮਜ਼ਬੂਤੀ

ਸਰੀਰ ਨੂੰ ਸਭ ਤੋਂ ਜ਼ਿਆਦਾ ਪੋਸ਼ਣ ਭਿੱਜੇ ਕਾਲੇ ਛੋਲਿਆਂ ਤੋਂ ਮਿਲਦਾ ਹੈ। ਛੋਲਿਆਂ ‘ਚ ਬਹੁਤ ਸਾਰੇ ਵਿਟਾਮਿਨ ਤੇ ਕਲੋਰੋਫਿਲ ਨਾਲ ਫਾਸਫੋਰਸ ਆਦਿ ਮਿਨਰਲ ਹੁੰਦੇ ਹਨ ਜਿਨ੍ਹਾਂ ਨੂੰ ਖਾਣ ਨਾਲ ਸਰੀਰ ਨੂੰ ਕੋਈ ਬਿਮਾਰੀ ਨਹੀਂ ਲੱਗਦੀ। ਰੋਜ਼ਾਨਾ ਸਵੇਰ ਵੇਲੇ ਭਿੱਜੇ ਛੋਲੇ ਖਾਣ ਨਾਲ ਤੁਹਾਨੂੰ ਬਿਮਾਰੀਆਂ ਨਾਲ ਲੜਨ ਦੀ ਤਾਕਤ ਮਿਲਦੀ ਹੈ। ਇਸ ਦੇ ਲਈ ਕਾਲੇ ਛੋਲਿਆਂ ਨੂੰ ਰਾਤ ਭਾਰ ਭਿਗੋ ਕੇ ਰੱਖ ਲਓ ਤੇ ਰੋਜ਼ਾਨਾ ਸਵੇਰੇ ਦੋ ਮੁੱਠੀਆਂ ਖਾਓ। ਕੁਝ ਦਿਨਾਂ ‘ਚ ਤੁਹਾਨੂੰ ਫ਼ਰਕ ਮਹਿਸੂਸ ਹੋਣ ਲੱਗੇਗਾ।

ਡਾਇਬਟੀਜ਼ ਤੋਂ ਬਚਾਅ

ਜੇਕਰ ਤੁਸੀਂ ਡਾਇਬਟੀਜ਼ ਤੋਂ ਪਰੇਸ਼ਾਨ ਹੋ ਤਾਂ ਆਪਣੀ ਖ਼ੁਰਾਕ ‘ਚ ਭਿੱਜੇ ਛੋਲਿਆਂ ਨੂੰ ਸ਼ਾਮਲ ਕਰੋ। 25 ਗ੍ਰਾਮ ਕਾਲੇ ਛੋਲੇ ਰਾਤ ਨੂੰ ਭਿਗੋ ਕੇ ਸਵੇਰੇ ਖ਼ਾਲੀ ਪੇਟ ਸੇਵਨ ਕਰਨ ਨਾਲ ਡਾਇਬਟੀਜ਼ ਦੂਰ ਹੋ ਜਾਂਦੀ ਹੈ।

ਪੇਟ ਦੀਆਂ ਸਮੱਸਿਆਵਾਂ ਤੋਂ ਰਾਹਤ

ਛੋਲਿਆਂ ਨੂੰ ਰਾਤ ਭਰ ਪਾਣੀ ‘ਚ ਭਿਗੋ ਕੇ ਰੱਖੋ। ਫਿਰ ਸਵੇਰੇ ਉਨ੍ਹਾਂ ਦੇ ਪਾਣੀ ਨੂੰ ਵੱਖਰਾ ਕਰ ਕੇ ਉਸ ਵਿਚ ਅਦਰਕ, ਜ਼ੀਰਾ ਤੇ ਨਮਕ ਮਿਕਸ ਕਰ ਕੇ ਖਾਓ। ਛੋਲਿਆਂ ਨੂੰ ਇਸ ਤਰ੍ਹਾਂ ਖਾਣ ਨਾਲ ਕਬਜ਼ ਤੇ ਪੇਟ ਦਰਦ ਤੋਂ ਰਾਹਤ ਮਿਲਦੀ ਹੈ।

ਐਨਰਜੀ ਨਾਲ ਭਰਪੂਰ

ਜੇਕਰ ਤੁਸੀਂ ਪੂਰਾ ਦਿਨ ਐਨਰਜੀ ਨਾਲ ਭਰਪੂਰ ਰਹਿਣਾ ਚਾਹੁੰਦੇ ਹੋ ਤਾਂ ਸਰੀਰ ਦੀ ਤਾਕਤ ਵਧਾਉਣ ਲਈ ਭਿੱਜੇ ਛੋਲਿਆਂ ‘ਚ ਨਿੰਬੂ, ਅਦਰਕ ਦੇ ਟੁੱਕੜੇ, ਹਲਕਾ ਨਮਕ ਤੇ ਕਾਲੀ ਮਿਰਚ ਪਾ ਕੇ ਸਵੇਰੇ ਨਾਸ਼ਤੇ ‘ਚ ਖਾਓ।

ਪੁਰਸ਼ਾਂ ਲਈ ਫਾਇਦੇਮੰਦ

ਸਵੇਰੇ ਖ਼ਾਲੀ ਪੇਟ ਕਾਲੇ ਛੋਲੇ ਖਾਣਾ ਪੁਰਸ਼ਾਂ ਲਈ ਵੀ ਕਾਫ਼ੀ ਫਾਇਦੇਮੰਦ ਹੁੰਦਾ ਹੈ। ਚੀਨੀ ਦੇ ਬਰਤਨ ‘ਚ ਰਾਤ ਨੂੰ ਛੋਲੇ ਭਿਗੋ ਕੇ ਰੱਖ ਦਿਉ। ਸਵੇਰੇ ਉੱਠ ਕੇ ਛੋਲਿਆਂ ਨੂੰ ਚੰਗੀ ਤਰ੍ਹਾਂ ਚਬਾ-ਚਬਾ ਕੇ ਖਾਓ। ਇਸ ਦੇ ਲਗਾਤਾਰ ਸੇਵਨ ਨਾਲ ਪੁਰਸ਼ਾਂ ਨਾਲ ਜੁੜੀਆਂ ਸਮੱਸਿਆਵਾਂ ਖ਼ਤਮ ਹੋ ਜਾਂਦੀਆਂ ਹਨ।