45 ਸਾਲਾ ਮੀਕਾ ਸਿੰਘ ਦਾ 12 ਸਾਲ ਦੀ ਬੱਚੀ ਨਾਲ ਰੋਮਾਂਟਿਕ ਵੀਡੀਓ ਵਾਇਰਲ

ਬਾਲੀਵੁੱਡ ਦੇ ਮਸ਼ਹੂਰ ਗਾਇਕ ਮੀਕਾ ਸਿੰਘ ਆਪਣੀ ਇਕ ਵੀਡੀਓ ਕਾਰਨ ਕਾਫੀ ਟ੍ਰੋਲ ਹੋ ਰਹੇ ਹਨ। ਇਹ ਵੀਡੀਓ ਇਸ ਸਾਲ 31 ਅਗਸਤ ਨੂੰ ਰਿਲੀਜ਼ ਹੋਇਆ ਸੀ ਪਰ ਹੁਣ ਇਹ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ ਹੈ। ਇਸ ਵੀਡੀਓ ‘ਚ 45 ਸਾਲਾ ਮੀਕਾ ਸਿੰਘ 12 ਸਾਲ ਦੀ ਬੱਚੀ ਰੀਵਾ ਅਰੋੜਾ ਨਾਲ ਰੋਮਾਂਟਿਕ ਡਾਂਸ ਕਰਦੇ ਨਜ਼ਰ ਆ ਰਹੇ ਹਨ, ਜਿਸ ਕਾਰਨ ਇੰਟਰਨੈੱਟ ਯੂਜ਼ਰਸ ਉਨ੍ਹਾਂ ਨੂੰ ਕਾਫੀ ਕੁਝ ਦੱਸ ਰਹੇ ਹਨ।