Bigg Boss 13 : ਟੀਵੀ ਅਦਾਕਾਰ ਐਲੀ ਗੋਨੀ ਨੇ ਉਡਾਇਆ ਮਧੂਰਿਮਾ ਦਾ ਮਜ਼ਾਕ, ਬੋਲੇ- ਤੂ ਚੱਪਲ ਮਾਰ ਲੈ ਪਰ…

 ਨਵੀਂ ਦਿੱਲੀ : ਬੀਤੇ ਦਿਨੀਂ ‘ਬਿੱਗ ਬੌਸ’ ਹਾਊਸ ਕਾਮੇਡੀ ਕਲੱਬ ‘ਚ ਤਬਦੀਲ ਹੁੰਦਾ ਨਜ਼ਰ ਆਇਆ। ਹਰ ਕੰਟੈਸਟੈਂਟ ਨੇ ਆਪਣੇ ਅੰਦਾਜ਼ ‘ਚ ਕਾਮੇਡੀ ਕੀਤੀ ਤੇ ਦਰਸ਼ਕਾਂ ਨੂੰ ਹਸਾਉਣ ਦੀ ਕੋਸ਼ਿਸ਼ ਕੀਤੀ। ਇਸ ਟਾਸਕ ‘ਚ ਆਸਿਮ ਤੇ ਸ਼ਹਿਨਾਜ਼ ਨੇ ਜਿੱਤ ਦਰਜ ਕੀਤੀ। ਉੱਥੇ ਹੀ ਕੁਝ ਕੰਟੈਸਟੈਂਟਸ ਨੇ ਦਰਸ਼ਕਾਂ ਨੂੰ ਜ਼ਿਆਦਾ ਇੰਪ੍ਰੈਸ ਕੀਤਾ ਤਾਂ ਕੁਝ ਅਜਿਹਾ ਕਰਨ ਤੋਂ ਖੁੰਝ ਗਏ। ਕੁੱਲ ਮਿਲਾ ਕੇ ਪੂਰਾ ਐਪੀਸੋਡ ਕਾਫ਼ੀ ਹਾਸੇ-ਮਜ਼ਾਕ ਭਰਿਆ ਰਿਹਾ। ਇਸੇ ਦੌਰਾਨ ਇਕ ਟੀਵੀ ਅਦਾਕਾਰ ਨੂੰ ਮਧੂਰਿਮਾ ਦੀ ਕਾਮੇਡੀ ਬਿਲਕੁਲ ਪਸੰਦ ਨਹੀਂ ਆਈ ਤੇ ਉਨ੍ਹਾਂ ਮਧੂਰਿਮਾ ਦਾ ਮਜ਼ਾਕ ਉਡਾਇਆ।ਅਸੀਂ ਗੱਲ ਕਰ ਰਹੇ ਹਾਂ ਨਤਾਸ਼ਾ ਸਤਾਂਕੋਵਿਕ ਦੇ ਐਕਸ ਬੁਆਏਫਰੈਂਡ ਐਲੀ ਗੋਨੀ ਦੀ। ਐਲੀ ਗੋਨੀ ਨੇ ਟਵੀਟ ਕਰ ਕੇ ਮਧੂਰਿਮਾ ਦੀ ਕਾਮੇਡੀ ਦੀ ਮਜ਼ਾਕ ਉਡਾਇਆ ਹੈ। ਅਦਾਕਾਰ ਨੇ ਟਵੀਟ ਕੀਤਾ, ‘ਮਧੂਰਿਮਾ ਤੂ ਮੁੜ ਚੱਪਲ ਹੀ ਮਾਰ ਪਰ ਪਲੀਜ਼ ਕਦੀ ਕਾਮੇਡੀ ਨਾ ਕਰਨਾ।’ ਤੁਹਾਨੂੰ ਦੱਸ ਦੇਈਏ ਕਿ ਮਧੂਰਿਮਾ ਨੇ ਆਪਣੇ ਕਾਮੇਡੀ ‘ਚ ਸਿਧਾਰਥ ਸ਼ੁਕਲਾ ਤੇ ਐਕਸ ਬੁਆਏਫਰੈਂਡ ਨੂੰ ਵਿਸ਼ਾਲ ਆਦਿਤਿਆ ਸਿੰਘ ਨੂੰ ਟਾਰਗੈੱਟ ਕੀਤਾ ਸੀ।